
ਪੰਜਾਬੀ ਕਹਾਣੀ ਸਿਰਜਣਹਾਰ - Punjabi Kahani Sirjanhaar - Gautam Kapil - Radio Haanji
ਕਿਸੇ ਵੀ ਕਲਾ ਦੀ ਗੱਲ ਕਰੀਏ ਤਾਂ ਉਸਦਾ ਸਿਰਜਣਹਾਰ ਉਹ ਕਲਾਕਾਰ ਹੁੰਦਾ ਹੈ ਜੋ ਉਸਨੂੰ ਸਿਰਜਦਾ ਹੈ, ਉਸਨੂੰ ਬਣਾਉਂਦਾ ਹੈ, ਉਸਨੂੰ ਹੋਂਦ ਵਿੱਚ ਲੈ ਕੇ ਆਉਂਦਾ ਹੈ, ਕਲਾਕ੍ਰਿਤੀ ਜਿੰਨ੍ਹੀ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰੇਗੀ, ਉਸਦੀ ਬਣਾਵਟ ਓਨੀ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗੀ, ਕਲਾਕਾਰ ਨੂੰ ਇਹ ਖ਼ਿਆਲ ਕਿਵੇਂ ਆਇਆ, ਉਸਨੇ ਇਸਨੂੰ ਕਿਵੇਂ ਬਣਾਇਆ, ਉਸਨੂੰ ਕਿੰਨ੍ਹਾਂ ਸਮਾਂ ਲੱਗਿਆ ਆਦਿ ਪਰ ਜਦੋਂ ਉਸ ਕਲਾਕਾਰ ਨੂੰ ਇਹ ਸਭ ਸਵਾਲਾਂ ਦੇ ਜਵਾਬ ਪੁਛੀਏ ਤਾਂ ਬਹੁਤ ਵਾਰੀ ਇੰਝ ਹੁੰਦਾ ਹੈ ਕਿ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ, ਹਰ ਕਲਾਕ੍ਰਿਤੀ ਇੱਕ ਖ਼ਿਆਲ ਤੋਂ ਜਨਮ ਲੈਂਦੀ ਹੈ, ਤੇ ਇਹ ਖ਼ਿਆਲ ਕਿਥੋਂ ਆਉਂਦਾ ਹੈ, ਇਹ ਇਕ ਰਹੱਸ ਹੈ, ਕੋਈ ਵੀ ਚੀਜ਼, ਇਨਸਾਨ, ਰੁੱਖ, ਪੌਦੇ, ਆਲਾ ਦੁਆਲਾ ਇਸ ਸੋਚ ਇਸ ਖ਼ਿਆਲ ਨੂੰ ਜਨਮ ਦੇ ਸਕਦਾ ਹੈ, ਹੋ ਸਕਦਾ ਹੈ…
The skinny
The skinny isn't ready yet — notes appear once the transcript is processed.