
ਕਹਾਣੀ ਥਾਮਸ ਐਡੀਸਨ - Punjabi Kahani - Radio Haanji
ਅਸੀਂ ਦਿਨ ਵਿੱਚ ਅਣਗਿਣਤ ਵਾਰੀ ਆਪਣੇ ਘਰ ਦੇ ਬਲਬ ਨੂੰ ਆਨ-ਆਫ਼ ਕਰਦੇ ਹਾਂ, ਪਰ ਕਦੇ ਧਿਆਨ ਨਹੀਂ ਦੇਂਦੇ ਕਿ ਇਹ ਆਮ ਜਿਹੀ ਦਿਸਣ ਵਾਲੀ ਚੀਜ਼ ਜੋ ਸਾਡੀ ਜ਼ਿੰਦਗੀ ਵਿੱਚ ਚਾਨਣ ਕਰਦੀ ਹੈ, ਅਸੀਂ ਆਪਣੀ ਜ਼ਿੰਦਗੀ ਬਲਬ ਤੋਂ ਬਿਨ੍ਹਾਂ ਸੋਚ ਵੀ ਨਹੀਂ ਸਕਦੇ, ਪਰ ਸ਼ਾਇਦ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਇਹ ਬਲਬ ਪਹਿਲੀ ਵਾਰੀ ਜਗਿਆ ਕਿਵੇਂ ਅਤੇ ਇਸਨੂੰ ਜਗਾਉਣ ਪਿੱਛੇ ਕਿਸ ਇਨਸਾਨ ਦੀ ਦਿਨ ਰਾਤ ਦੀ ਮਿਹਨਤ ਸੀ, ਥਾਮਸ ਐਡੀਸਨ, ਜੋ ਕਿ ਬਲਬ ਦਾ ਜਨਮ ਦਾਤਾ ਹੈ, ਬਲਬ ਤੋਂ ਇਲਾਵਾ ਵੀ ਉਹਨਾਂ ਨੇ 1000 ਤੋਂ ਵੱਧ ਆਮ ਵਰਤੋਂ ਦੀਆਂ ਚੀਜਾਂ ਸਾਨੂੰ ਦਿੱਤੀਆਂ, ਜਾਂ ਇੰਜ ਕਹਿ ਸਕਦੇ ਹਾਂ ਕਿ ਅਜੋਕੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਿਹਤਰ ਬਣਾਉਣ ਲਈ ਬਹੁਤ ਜ਼ਿਆਦਾ ਯੋਗਦਾਨ ਪਾਇਆ, ਪਰ ਕੀ ਤੁਸੀਂ ਜਾਣਦੇ ਹੋ ਕਿ ਏਨਾ ਮਹਾਨ ਸਾਇੰਸਦਾਨ ਜੋ ਦੁਨੀਆ ਨੂੰ ਏਨੀਆਂ ਮਹਾਨ ਚੀਜਾਂ…
The skinny
The skinny isn't ready yet — notes appear once the transcript is processed.