
ਪੇਂਡੂ ਜਾਂ ਸ਼ਹਿਰੀ ਇਲਾਕਾ? ਵਿਚਾਰ-ਚਰਚਾ ਨਾਲ਼ੇ ਗ੍ਰਿਫ਼ਿਥ ਵਸਦੇ ਭਾਈਚਾਰੇ ਬਾਰੇ ਜਾਣਕਾਰੀ - Radio Haanji
ਆਸਟ੍ਰੇਲੀਆ ਦੇ ਬਹੁਤ ਸਾਰੇ ਖੇਤਰੀ ਜਾਂ ਪੇਂਡੂ ਇਲਾਕਿਆਂ ਵਿੱਚ ਸਾਡੇ ਭਾਈਚਾਰੇ ਦੀ ਵਸੋਂ ਨਿਰੰਤਰ ਵਧ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ ਵਲਗੂਲਗਾ, ਕੇਰਨਜ਼, ਸ਼ੇਪਰਟਨ, ਮਿਲਡੂਰਾ ਅਤੇ ਗ੍ਰਿਫਿਥ ਵਰਗੇ ਇਲਾਕਿਆਂ ਵਿੱਚ ਸਾਡੀ ਵਸੋਂ ਵਿਦਿਆਰਥੀਆਂ ਅਤੇ ਮਾਹਿਰ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਮਦ ਪਿੱਛੋਂ ਕਾਫੀ ਵਧੀ ਹੈ। ਨਿਊ ਸਾਊਥ ਵੇਲਜ਼ ਦੇ ਗ੍ਰਿਫ਼ਿਥ ਸ਼ਹਿਰ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਨੇ ਸਾਡੇ ਮੈਲਬੌਰਨ ਸਟੂਡੀਓ ਵਿੱਚ ਹਾਜ਼ਰੀ ਭਰਦਿਆਂ ਇਸਨੂੰ ਇੱਕ 'ਹਾਂ-ਪੱਖੀ' ਵਰਤਾਰਾ ਦੱਸਦਿਆਂ ਜਿਥੇ ਆਪਣੇ ਇਲਾਕੇ ਵਿੱਚ ਵਸਦੇ ਭਾਈਚਾਰੇ ਅਤੇ ਉਨ੍ਹਾਂ ਦੇ ਕੰਮਾਂਕਾਰਾਂ ਬਾਰੇ ਜਾਣਕਾਰੀ ਦਿੱਤੀ ਓਥੇ ਭਾਈਚਾਰੇ ਨੂੰ ਇੱਕਜੁਟਤਾ ਅਤੇ ਮੁਖ-ਧਾਰਾ ਦੀ ਸਿਆਸਤ ਅਤੇ ਸਰਕਾਰੀ ਪੱਧਰ ਉੱਤੇ ਨੁਮਾਇੰਦਗੀ ਲਈ ਜ਼ੋਰ ਲਾਉਣ ਉੱਤੇ ਵੀ ਜ਼ੋਰ ਦਿੱਤਾ।…
The skinny
The skinny isn't ready yet — notes appear once the transcript is processed.